ਐਡਵਾਂਸ ਡਾਇਗਨੋਸਟਿਕ ਵੱਲੋਂ ਸਮਰਾਲਾ 'ਚ ਖੋਲੀ ਨਵੀਂ ਸਾਖਾ ਦਾ ਡਾ. ਰਮਨਦੀਪ ਕੌਰ ਆਹਲੂਵਾਲੀਆ ਵੱਲੋਂ ਉਦਘਾਟਨ
ਸਮਰਾਲਾ 25 ਨਵੰਬਰ (ਭਾਰਦਵਾਜ) ਸਾਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਐਡਵਾਂਸ ਡਾਇਗਨੋਸਟਿਕ ਲੁਧਿਆਣਾ ਨੇ ਆਪਣੀ ਨਵੀਂ ਸ਼ਾਖਾ ਸਮਰਾਲਾ ਵਿੱਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਸੀਟੀ ਸਕੈਨ ਅਤੇ ਐਮਆਰਆਈ ਸਕੈਨ ਦੀ ਸੁਵਿਧਾ ਉਪਲਬਧ ਕਰਵਾਈ ਜਾਵੇਗੀ। ਸਮਰਾਲਾ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਸਥਿਤ ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਸਮਰਾਲਾ, ਮਾਛੀਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਮਰੀਜ਼ਾਂ ਲਈ ਉੱਚ ਗੁਣਵੱਤਾ ਵਾਲੀਆਂ ਮੈਡੀਕਲ ਸੇਵਾਵਾਂ ਹੋਰ ਵੀ ਆਸਾਨ ਹੋ ਜਾਣਗੀਆਂ।
ਇਸ ਕੇਂਦਰ ਦਾ ਉਦਘਾਟਨ ਡਾ. ਰਮਨਦੀਪ ਕੌਰ, ਚੀਫ ਮੈਡੀਕਲ ਅਫਸਰ ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਡਾ. ਗੁਰਦੀਪ ਸਿੰਘ, ਨੇਸ਼ਨਲ ਪ੍ਰੈਜ਼ੀਡੈਂਟ ਆਈਆਰਆਈਏ ਅਤੇ ਡਾਇਰੈਕਟਰ ਐਡਵਾਂਸ ਡਾਇਗਨੋਸਟਿਕ ਲੁਧਿਆਣਾ ਅਤੇ ਡਾ. ਆਸ਼ਿਸ ਓਹਰੀ, ਵਾਈਸ ਪ੍ਰੈਜ਼ੀਡੈਂਟ ਪੰਜਾਬ ਆਈਐਮਏ, ਖਾਸ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ‘ਤੇ ਗੱਲ ਕਰਦਿਆਂ ਡਾ. ਰਮਨਦੀਪ ਕੌਰ ਨੇ ਡਾ. ਗੁਰਦੀਪ ਸਿੰਘ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਸੀਟੀ ਸਕੈਨ ਅਤੇ ਐਮਆਰਆਈ ਸਕੈਨ ਵਰਗੀਆਂ ਮਹੱਤਵਪੂਰਨ ਸੇਵਾਵਾਂ ਨੂੰ ਜਨਤਾ ਦੇ ਬੁਨਿਆਦੀ ਪੱਧਰ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਮਰਾਲਾ, ਮਾਛੀਵਾੜਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ। ਉਨ੍ਹਾਂ ਸਾਰੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ, ਖਾਸ ਕਰਕੇ ਗਰੀਬ ਅਤੇ ਜ਼ਰੂਰਤਮੰਦ ਮਰੀਜ਼ਾਂ ਦੀ ਭਲਾਈ ਲਈ ਆਪਣੀਆਂ ਸਰਵੋਤਮ ਸੇਵਾਵਾਂ ਪ੍ਰਦਾਨ ਕਰਨ।
ਸਿਵਲ ਸਰਜਨ ਅਤੇ ਹਾਜ਼ਰ ਸਾਰੇ ਡਾਕਟਰਾਂ ਦਾ ਧੰਨਵਾਦ ਕਰਦਿਆਂ ਡਾ. ਗੁਰਦੀਪ ਸਿੰਘ ਨੇ ਯਕੀਨ ਦਵਾਇਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਸੱਭ ਤੋਂ ਵਧੀਆ ਡਾਇਗਨੋਸਟਿਕ ਸੇਵਾਵਾਂ ਬਹੁਤ ਹੀ ਵਾਜਬ ਦਰਾਂ ‘ਤੇ ਅਤੇ ਮਨੁੱਖੀ ਸਹਿਯੋਗ ਦੇ ਨਾਲ ਦਿੱਤੀਆਂ ਜਾਣਗੀਆਂ।
ਲਗਭਗ 70 ਡਾਕਟਰਾਂ ਨੇ ਸਮਰਾਲਾ, ਮਾਛੀਵਾੜਾ, ਖਮਾਣੋਂ ਅਤੇ ਨੇੜਲੇ ਇਲਾਕਿਆਂ ਤੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

No comments
Post a Comment